ਰੱਬੀ ਜੋਤ ਧੰਨ ਧੰਨ ਨਾਭ ਕੰਵਲ
ਰਾਜਾ ਸਾਹਿਬ ਜੀ

ਰਾਜਾ ਸਾਹਿਬ ਹੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਈ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਮੰਗਲ ਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾ ਦੀ ਸੇਵਾ ਕਰਿਆ ਕਰਦੇ ਸਨ। ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਿਹਾ ਕਰਦੇ ਸਨ। ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਅਕਾਸ਼ ਬਾਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ। ਜੋ ਸਾਖ ਸ਼ਾਖ ਰੱਬ ਹੀ ਹੋਣਗੇ। ਦੁਖੀਆਂ, ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਅਤੇ ਸਾਰੀ ਦੁਨੀਆਂ ਉਹਨਾਂ ਨੂੰ ਯਾਦ ਕਰਿਆ ਕਰੇਗੀ।

Nabh Kanwal
Raja Sahib Ji

Maharaj Raja Sahib Ji was the Grandson of Baba Naudha Ji. Naudha Ji had two sons, the elder was called ‘Baba Bhola’ and the younger ‘Sibbo’. Mangal Dass and Rala were the sons of Bhola and Sibbo respectively and Umar Chand was the son of Ralla. Mangal Dass was blessed with a son named Nabh Kanwal Raja Sahib Ji, who was pious like a lotus. Baba Naudha was a Numberdar (Chief) of the village of Mannanhaana.

By Virtue of his unique devotions, Raja Ji was praise in Punjab. Wherever Raja Sahib Ji went, a large member of people began to gather. Their followers /disciples constructed Gurdwara’s on the places he visited. Such as: village Rahpa, Takhat Sri Raja Sahib; village Sujjon, Gurdwara Bangla Sahib in village Gosal, Gurdwara Manji Sahib; in village Jhingra, Gurdwara Dukh Nivaran Sahib; and in village Majara Nu Abad, Gurdwara Rasokhana.
ਆਪ ਜੀ ਦੀ ਸੋਭਾ ਸਾਰੇ ਹੀ ਪੰਜਾਬ ਵਿੱਚ ਹੋਣ ਲੱਗੀ ਜਿੱਥੇ ਜਾਂਦੇ ਕਾਫੀ ਸੰਗਤ ਇੱਕਠੀ ਹੋ ਜਾਂਦੀ। ਜਿੱਥੇ-ਜਿੱਥੇ ਵੀ ਗਏ ਇਹਨਾਂ ਦੇ ਪ੍ਰੇਮੀਆਂ ਨੇ ਬੜੇ ਹੀ ਸੋਹਣੇ ਗੁਰੁ ਘਰ ਉਸਾਰੇ ਹੋਏ ਹਨ। ਜਿਵੇਂ ਕਿ ਪਿੰਡ ਰਹਿਪਾ ਵਿੱਚ ਤਖਤ ਸ੍ਰੀ ਰਾਜਾ ਸਾਹਿਬ, ਪਿੰਡ ਸੁਜੋ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਪਿੰਡ ਗੋਸਲਾਂ ਵਿਖੇ ਗੁਰਦੁਆਰਾ ਮੰਜੀ ਸਾਹਿਬ, ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਪਿੰਡ ਮਜਾਰਾ ਨੌਂ ਆਬਾਦ ਵਿਖੇ ਗੁਰਦੁਆਰਾ ਰਸੋਖਾਨਾ ਆਦਿ ਬਹੁਤ ਹੀ ਉੱਚੇ ਤੇ ਸੋਹਣੇ ਉਸਾਰੇ ਹੋਏ ਹਨ।
Feel free to explore history of Nabh Kanwal Raja Sahib Ji. Listen or watch the videos of Divine Gurbani. We are working hard to collect and showcase historical information about Raja Sahib Ji. If you have something which is not published on website, please email us at info@rajasahibji.com